iOS 26 ਵਿੱਚ ਨਵਾਂ ਕੀ ਹੈ
ਲੌਕ ਸਕਰੀਨ।ਤੁਹਾਡੀ ਲੌਕ ਸਕਰੀਨ ਦੀ ਤਸਵੀਰ ਜਾਂ ਵਾਲਪੇਪਰ ਦੇ ਆਧਾਰ ’ਤੇ, ਸਮਾਂ ਆਪਣੀ ਸਥਿਤੀ ਨੂੰ ਗਤੀਸ਼ੀਲ ਢੰਗ ਨਾਲ ਢਾਲਦਾ ਹੈ ਅਤੇ ਹਮੇਸ਼ਾਂ ਵਿਸ਼ੇ ਨੂੰ ਦ੍ਰਿਸ਼ ਵਿੱਚ ਰੱਖਦਾ ਹੈ। ਜਦੋਂ ਤੁਸੀਂ ਆਪਣਾ iPhone ਮੂਵ ਕਰਦੇ ਹੋ, ਤਾਂ ਤੁਹਾਡੀ ਲੌਕ ਸਕਰੀਨ ਦੀ ਤਸਵੀਰ ਇੱਕ ਨਵੇਂ 3D ਪ੍ਰਭਾਵ ਨਾਲ ਜੀਵਿਤ ਹੋ ਜਾਂਦੀ ਹੈ। ਵਿਉਂਤਬੱਧ “iPhone ਲੌਕ ਸਕਰੀਨ” ਬਣਾਓ ਨੂੰ ਦੇਖੋ।

ਹੋਮ ਸਕਰੀਨ।ਤੁਹਾਡੀ ਹੋਮ ਸਕਰੀਨ ’ਤੇ ਐਪ ਆਈਕਨਾਂ ਦੀ ਨਵੀਂ ਦਿੱਖ ਹੈ ਜਿਸ ਨੂੰ ਤੁਸੀਂ ਵੱਖ-ਵੱਖ ਰੰਗਾਂ ਨਾਲ ਟਿੰਟ ਕਰ ਸਕਦੇ ਹੋ ਜਾਂ ਫਿੱਕਾ, ਗੂੜ੍ਹਾ ਜਾਂ ਬੇਰੰਗ ਬਣਾ ਸਕਦੇ ਹੋ। iPhone ਹੋਮ ਸਕਰੀਨ ’ਤੇ ਐਪਾਂ ਅਤੇ ਵਿਜੇਟਾਂ ਨੂੰ ਵਿਉਂਤੋ ਨੂੰ ਦੇਖੋ।

Apple Intelligence: *ਮੌਜੂਦਾ ਇਮੋਜੀ, ਇਮੋਜੀ ਜਾਂ ਵਰਣਨ ਟੈਕਸਟ ਦੇ ਸੁਮੇਲ ਦੇ ਆਧਾਰ ’ਤੇ ਵਿਉਂਤਬੱਧ Genmoji ਬਣਾਓ। ਆਪਣੀ ਤਸਵੀਰ ਲਾਇਬ੍ਰੇਰੀ ਵਿਚਲੇ ਲੋਕਾਂ ਦੇ ਆਧਾਰ ’ਤੇ Genmoji ਅਤੇ Image Playground ਰਚਨਾਵਾਂ ਦੀ ਦਿੱਖ ਅਤੇ ਹਾਵ-ਭਾਵ ਬਦਲੋ। ਆਪਣੇ ਸੁਨੇਹੇ ਸੰਬੰਧੀ ਗੱਲਬਾਤ ਲਈ ਵਿਉਂਤਬੱਧ ਬੈਕਗ੍ਰਾਊਂਡ ਡਿਜ਼ਾਈਨ ਕਰੋ। ਲਾਈਵ ਅਨੁਵਾਦ ਸੁਨੇਹੇ ਐਪ ਵਿੱਚ ਆਟੋਮੈਟਿਕਲੀ ਟੈਕਸਟ ਦਾ ਅਨੁਵਾਦ ਕਰਦਾ ਹੈ, FaceTime ਕਾਲਾਂ ਵਿੱਚ ਲਾਈਵ ਅਨੁਵਾਦ ਕੀਤੇ ਕੈਪਸ਼ਨ ਦਿਖਾਉਂਦਾ ਹੈ ਅਤੇ ਫ਼ੋਨ ਕਾਲਾਂ ਲਈ ਬੋਲੇ ਗਏ ਅਨੁਵਾਦ ਪ੍ਰਦਾਨ ਕਰਦਾ ਹੈ। ਤੁਸੀਂ ਆਪਣੀ iPhone ਸਕਰੀਨ ’ਤੇ ਕੀ ਦੇਖ ਰਹੇ ਹੋ ਇਸ ਬਾਰੇ ਹੋਰ ਜਾਣਨ ਲਈ ਵਿਜ਼ੂਅਲ ਇੰਟੈਲੀਜੈਂਸ ਦੀ ਵਰਤੋਂ ਕਰੋ। iPhone ’ਤੇ Image Playground ਨਾਲ ਅਸਲੀ ਚਿੱਤਰ ਬਣਾਉਣੇ, iPhone ’ਤੇ Genmoji ਨਾਲ ਖ਼ੁਦ ਦਾ ਇਮੋਜੀ ਬਣਾਉਣਾ, Image Playground ਨਾਲ ਅਸਲੀ ਬੈਕਗ੍ਰਾਊਂਡ ਬਣਾਉਣੇ ਅਤੇ ਉਨ੍ਹਾਂ ਵਿੱਚ ਸੋਧ ਕਰਨੀ, iPhone ’ਤੇ ਸੁਨੇਹਿਆਂ, ਕਾਲਾਂ ਅਤੇ ਗੱਲਬਾਤਾਂ ਦਾ ਅਨੁਵਾਦ ਕਰਨਾ ਅਤੇ ਆਪਣੀ iPhone ਸਕਰੀਨ ’ਤੇ ਕੰਟੈਂਟ ਬਾਰੇ ਹੋਰ ਜਾਣਨਾ ਨੂੰ ਦੇਖੋ।

ਕੈਮਰਾ:ਇੱਕ ਸਰਲ ਡਿਜ਼ਾਈਨ ਤੇਜ਼ ਐਕਸੈੱਸ ਲਈ ਤਸਵੀਰ ਅਤੇ ਵੀਡੀਓ ਮੋਡ ਨੂੰ ਹਾਈਲਾਈਟ ਕਰਦਾ ਹੈ, ਜਦੋਂ ਕਿ ਹੋਰ ਕੈਮਰਾ ਮੋਡ ਸਿਰਫ਼ ਇੱਕ ਸਵਾਈਪ ਦੀ ਦੂਰੀ ’ਤੇ ਹਨ। ਕੈਮਰਾ ਕੰਟਰੋਲ ਹੁਣ ਸਕਰੀਨ ’ਤੇ ਇਕੱਠੇ ਸਮੂਹਬੱਧ ਕੀਤੇ ਗਏ ਹਨ, ਜਿਸ ਨਾਲ ਪਲ ਵਿੱਚ ਤੁਹਾਡੀਆਂ ਕੈਮਰਾ ਸੈਟਿੰਗਾਂ ਨੂੰ ਵਿਵਸਥਿਤ ਕਰਨਾ ਆਸਾਨ ਹੋ ਜਾਂਦਾ ਹੈ। ਕੈਮਰਾ ਮੋਡ ਦੇ ਵਿਕਲਪਾਂ ਵਿਚਕਾਰ ਸਵਿੱਚ ਕਰੋ ਅਤੇ ਆਪਣਾ ਸ਼ੌਟ ਸੈੱਟ ਅੱਪ ਕਰਨ ਲਈ iPhone ਕੈਮਰਾ ਟੂਲਾਂ ਦੀ ਵਰਤੋਂ ਕਰੋ ਦੇਖੋ।

ਫ਼ੋਨ:ਕਾਲ ਸਕਰੀਨਿੰਗ ਨਾਲ ਅਗਿਆਤ ਨੰਬਰਾਂ ਤੋਂ ਅਣਚਾਹੀ ਧਿਆਨ ਭਟਕਣਾ ਨੂੰ ਹਟਾਓ ਜੋ ਤੁਹਾਡੇ ਫ਼ੋਨ ਦੀ ਰਿੰਗ ਵੱਜਣ ਤੋਂ ਪਹਿਲਾਂ ਹੀ ਲੋੜੀਂਦੀ ਜਾਣਕਾਰੀ ਇਕੱਠੀ ਕਰ ਲੈਂਦਾ ਹੈ ਤਾਂ ਜੋ ਤੁਸੀਂ ਫ਼ੈਸਲਾ ਕਰ ਸਕੋ ਕਿ ਕੀ ਫ਼ੋਨ ਚੁੱਕਣਾ ਹੈ, ਕੱਟਣਾ ਹੈ ਜਾਂ ਹੋਰ ਜਾਣਕਾਰੀ ਲੈਣੀ ਹੈ। “ਹੋਲਡ ਸਹਾਇਤਾ” ਦੀ ਵਰਤੋਂ ਕਰੋ, ਇਹ ਤੁਹਾਡੇ ਲਈ ਕਾਲ ਦੀ ਉਡੀਕ ਕਰਦਾ ਹੈ ਅਤੇ ਫਿਰ ਕਾਲ ’ਤੇ ਵਾਪਸ ਆਉਣ ਦਾ ਸਮਾਂ ਹੋਣ ’ਤੇ ਇਹ ਤੁਹਾਨੂੰ ਸੂਚਿਤ ਕਰਦਾ ਹੈ। iPhone ’ਤੇ ਕਾਲਾਂ ਨੂੰ ਸਕਰੀਨ ਅਤੇ ਬਲੌਕ ਕਰਨਾ ਅਤੇ ਹੋਲਡ ’ਤੇ ਨਾ ਹੋਣ ’ਤੇ ਸੂਚਨਾ ਪ੍ਰਾਪਤ ਕਰਨੀ ਨੂੰ ਦੇਖੋ।

ਸੁਨੇਹੇ:ਤੁਹਾਡੇ ਵੱਲੋਂ ਸਮੀਖਿਆ ਕਰਨ ਅਤੇ ਪ੍ਰਵਾਨਗੀ ਦੇਣ ਲਈ ਅਣਜਾਣ ਨੰਬਰਾਂ ਤੋਂ ਸੁਨੇਹਿਆਂ ਨੂੰ ਤੁਹਾਡੀ ਗੱਲਬਾਤ ਸੂਚੀ ਦੇ ਇੱਕ ਵੱਖਰੇ ਖੇਤਰ ਵਿੱਚ ਫ਼ਿਲਟਰ ਕੀਤਾ ਜਾਂਦਾ ਹੈ। ਬੈਕਗ੍ਰਾਊਂਡ ਨਾਲ ਤੁਸੀਂ ਗੱਲਬਾਤ ਨੂੰ ਵਿਅਕਤੀਗਤ ਬਣਾ ਸਕਦੇ ਹੋ ਤਾਂ ਜੋ ਹਰ ਕੋਈ ਡਾਇਨੈਮਿਕ ਬੈਕਗ੍ਰਾਊਂਡਾਂ, ਤੁਹਾਡੀਆਂ ਆਪਣੀਆਂ ਤਸਵੀਰਾਂ ਜਾਂ Image Playground ਵਿੱਚ ਤੁਹਾਡੇ ਦੁਆਰਾ ਬਣਾਈਆਂ ਬੈਕਗ੍ਰਾਊਂਡਾਂ ਦੀ ਵਰਤੋਂ ਕਰ ਕੇ ਆਨੰਦ ਲੈ ਸਕੇ। ਗਰੁੱਪ ਗੱਲਬਾਤ ਵਿੱਚ, ਤੁਸੀਂ ਫ਼ੈਸਲੇ ਲੈਣ ਵਿੱਚ ਮਦਦ ਲਈ ਚੋਣ ਸਰਵੇਖਣ ਬਣਾ ਸਕਦੇ ਹੋ, Apple Cash ਦੀ ਵਰਤੋਂ ਕਰ ਕੇ ਪੈਸੇ ਭੇਜ ਸਕਦੇ ਹੋ ਅਤੇ ਟਾਈਪਿੰਗ ਸੂਚਕ ਦੇਖ ਸਕਦੇ ਹੋ। iPhone ’ਤੇ ਟੈਕਸਟ ਸੁਨੇਹਿਆਂ ਨੂੰ ਸਕਰੀਨ ਅਤੇ ਫ਼ਿਲਟਰ ਕਰਨਾ, iPhone ’ਤੇ ਸੁਨੇਹੇ ਐਪ ਵਿੱਚ ਬੈਕਗ੍ਰਾਊਂਡ ਜੋੜਨੇ, ਸੁਨੇਹੇ ਐਪ ਵਿੱਚ Apple Cash ਨਾਲ ਭੁਗਤਾਨ ਭੇਜਣਾ, ਬੇਨਤੀ ਕਰਨਾ ਅਤੇ ਪ੍ਰਾਪਤ ਕਰਨਾ ਅਤੇ iPhone ’ਤੇ ਸੁਨੇਹੇ ਵਿੱਚ ਲੋਕਾਂ ਨੂੰ ਚੋਣ ਸਰਵੇਖਣ ਭੇਜਣਾ ਨੂੰ ਦੇਖੋ।

ਤਸਵੀਰਾਂ:ਅੱਪਡੇਟ ਕੀਤਾ ਡਿਜ਼ਾਈਨ ਤੁਹਾਡੀ “ਲਾਇਬ੍ਰੇਰੀ” ਅਤੇ “ਸੰਗ੍ਰਹਿ” ਵਿਚਕਾਰ ਸਵਿੱਚ ਕਰਨਾ ਆਸਾਨ ਬਣਾਉਂਦਾ ਹੈ। ਹੁਣ ਤੁਸੀਂ ਸੰਗ੍ਰਹਿ ਦੇ ਦਿਖਾਈ ਦੇਣ ਦਾ ਤਰੀਕਾ ਵਿਉਂਤ ਸਕਦੇ ਹੋ—ਉਨ੍ਹਾਂ ਨੂੰ ਮੁੜ ਕ੍ਰਮਬੱਧ ਕਰ ਸਕਦੇ ਹੋ, ਚੁਣ ਸਕਦੇ ਹੋ ਕਿ ਕਿਸ ਨੂੰ ਪਿੰਨ ਕਰਨਾ ਹੈ ਅਤੇ ਤਿੰਨ ਡਿਸਪਲੇ ਆਕਾਰਾਂ ਵਿੱਚੋਂ ਚੁਣ ਸਕਦੇ ਹੋ: ਵੱਡੀਆਂ ਟਾਇਲਾਂ, ਇੱਕ ਸੰਘਣੀ ਗ੍ਰਿੱਡ ਜਾਂ ਇੱਕ ਲੇਆਊਟ ਜੋ ਸਿਖਰਲੀ ਕਤਾਰ ਨੂੰ ਹਾਈਲਾਈਟ ਕਰਦਾ ਹੈ। iPhone ’ਤੇ ਆਪਣੀ ਤਸਵੀਰ ਲਾਇਬ੍ਰੇਰੀ ਬ੍ਰਾਊਜ਼ ਕਰਨੀ ਅਤੇ iPhone ’ਤੇ ਆਪਣੇ ਤਸਵੀਰ ਸੰਗ੍ਰਹਿ ਨੂੰ ਬ੍ਰਾਊਜ਼ ਕਰਨਾ ਨੂੰ ਦੇਖੋ।

ਨਕਸ਼ੇ:ਨਕਸ਼ੇ ਐਪ ਤੁਹਾਡੇ ਕਾਰਜ-ਸਥਾਨ ਜਾਂ ਘਰ ਵਰਗੇ ਅਕਸਰ ਆਉਣ-ਜਾਣ ਵਾਲੇ ਸਥਾਨਾਂ ਵੱਲ ਜਾਣ ਵਾਲੇ ਤਰਜੀਹੀ ਰੂਟਾਂ ਬਾਰੇ ਜਾਣਕਾਰੀ ਇਕੱਠੀ ਕਰਦੀ ਹੈ। ਨਕਸ਼ੇ ਐਪ ਤੁਹਾਨੂੰ ਤੁਹਾਡੇ ਤਰਜੀਹੀ ਰੂਟ ਦੀਆਂ ਸਥਿਤੀਆਂ ਜਿਵੇਂ ਕਿ ਟ੍ਰੈਫ਼ਿਕ ਕਾਰਨ ਦੇਰੀ ਜਾਂ ਸੜਕ ਬੰਦ ਹੋਣ ਬਾਰੇ ਘਰੋਂ ਨਿਕਲਣ ਤੋਂ ਪਹਿਲਾਂ ਸੂਚਿਤ ਕਰੇਗੀ ਅਤੇ ਇਹ ਤੁਹਾਨੂੰ ਇੱਕ ਵਿਕਲਪਿਕ ਰੂਟ ਦੀ ਪੇਸ਼ਕਸ਼ ਕਰੇਗੀ। “ਦੇਖੀਆਂ ਗਈਆਂ ਥਾਵਾਂ” ਦੀ ਵਰਤੋਂ ਇਹ ਟ੍ਰੈਕ ਕਰਨ ਲਈ ਕਰੋ ਕਿ ਤੁਸੀਂ ਕਿੱਥੇ-ਕਿੱਥੇ ਗਏ ਹੋ ਤਾਂ ਜੋ ਤੁਸੀਂ ਬਾਅਦ ਵਿੱਚ ਉਨ੍ਹਾਂ ਥਾਵਾਂ ਨੂੰ ਯਾਦ ਕਰ ਸਕੋ ਅਤੇ ਦੋਸਤਾਂ ਜਾਂ ਪਰਿਵਾਰ ਨਾਲ ਸਾਂਝਾ ਕਰ ਸਕੋ। iPhone ‘ਤੇ ਨਕਸ਼ੇ ਐਪ ਵਿੱਚ ਡ੍ਰਾਈਵਿੰਗ ਸੰਬੰਧੀ ਦਿਸ਼ਾ-ਨਿਰਦੇਸ਼ ਪ੍ਰਾਪਤ ਕਰੋ ਅਤੇ iPhone ’ਤੇ ਨਕਸ਼ੇ ਐਪ ਵਿੱਚ “ਦੇਖੀਆਂ ਗਈਆਂ ਥਾਵਾਂ” ਦੇਖਣਾ ਅਤੇ ਪ੍ਰਬੰਧਨ ਕਰਨਾ ਨੂੰ ਦੇਖੋ।

ਗੇਮਾਂ:ਇੱਕ ਨਵੀਂ ਐਪ, ਜਿਸ ਵਿੱਚ ਤੁਸੀਂ ਉਨ੍ਹਾਂ ਸਾਰੀਆਂ ਗੇਮਾਂ ਦਾ ਟ੍ਰੈਕ ਰੱਖ ਸਕਦੇ ਹੋ ਜੋ ਤੁਸੀਂ ਖੇਡ ਰਹੇ ਹੋ, ਨਵੀਆਂ ਗੇਮਾਂ ਦੀ ਖੋਜ ਕਰ ਸਕਦੇ ਹੋ, ਆਪਣੇ ਲਈ ਤਿਆਰ ਸਿਫ਼ਾਰਸ਼ਾਂ ਪ੍ਰਾਪਤ ਕਰ ਸਕਦੇ ਹੋ ਅਤੇ ਦੋਸਤਾਂ ਨਾਲ ਚੁਣੌਤੀਆਂ ਸ਼ੁਰੂ ਕਰ ਸਕਦੇ ਹੋ। iPhone ’ਤੇ Apple Games ਨਾਲ ਸ਼ੁਰੂਆਤ ਕਰਨੀ ਨੂੰ ਦੇਖੋ।

ਆਡੀਓ ਰਿਕਾਰਡਿੰਗ:ਵੀਡੀਓ ਕਾਨਫ਼ਰੰਸ ਕਾਲਾਂ ਦੌਰਾਨ ਅਤੇ ਕੈਮਰੇ ਨਾਲ ਉੱਚ-ਗੁਣਵੱਤਾ ਵਾਲੇ ਆਡੀਓ ਅਤੇ ਵੀਡੀਓ ਕੈਪਚਰ ਕਰੋ। ਇੱਕ “ਨਵਾਂ ਇਨਪੁੱਟ ਚੋਣ ਕਰਤਾ” ਰਚਨਾਕਾਰਾਂ ਲਈ ਹਰੇਕ ਐਪ ਵਾਸਤੇ ਸਹੀ ਮਾਈਕ੍ਰੋਫ਼ੋਨ ਦੀ ਚੋਣ ਕਰਨਾ ਅਸਾਨ ਬਣਾਉਂਦਾ ਹੈ। iPhone ’ਤੇ ਆਡੀਓ ਅਤੇ ਵੀਡੀਓ ਰਿਕਾਰਡ ਕਰਨੀ ਨੂੰ ਦੇਖੋ।

ਸੰਗੀਤ:AutoMix ਸਹਿਜੇ ਹੀ ਇੱਕ ਗੀਤ ਨੂੰ ਦੂਜੇ ਗੀਤ ਨਾਲ ਮਿਲਾਉਂਦਾ ਹੈ, ਜਿਵੇਂ ਕਿ DJ ਕਰਦਾ ਹੈ। iPhone ’ਤੇ ਸੰਗੀਤ ਐਪ ਵਿੱਚ ਧੁਨੀ ਗੁਣਵੱਤਾ ਨੂੰ ਅਡਜਸਟ ਕਰਨਾ ਨੂੰ ਦੇਖੋ।
ਰਿਮਾਈਂਡਰ:(iOS 26.2) ਕਿਸੇ ਰਿਮਾਈਂਡਰ ਨੂੰ ਜ਼ਰੂਰੀ ਵਜੋਂ ਮਾਰਕ ਕਰੋ ਤਾਂ ਜੋ ਇਸ ਦਾ ਸਮਾਂ ਹੋਣ ’ਤੇ ਤੁਹਾਨੂੰ ਸੁਚੇਤ ਕਰਨ ਲਈ ਅਲਾਰਮ ਵੱਜੇ। ਦੇਖੋ: iPhone ’ਤੇ ਰਿਮਾਈਂਡਰ ਵਿੱਚ ਵੇਰਵੇ ਜੋੜੋ।
ਵੌਲਿਟ:ਤੁਹਾਡੇ ਵੱਲੋਂ Wallet ਵਿੱਚ ਸੰਭਾਲੇ ਬੋਰਡਿੰਗ ਪਾਸ ਤੁਹਾਡੀ ਫ਼ਲਾਈਟ ਅਤੇ ਹਵਾਈ ਅੱਡੇ ਦੇ ਨਾਲ-ਨਾਲ ਏਅਰਲਾਈਨ ਐਪ ਦੇ ਫ਼ੀਚਰਾਂ ਬਾਰੇ ਢੁਕਵੀਂ ਜਾਣਕਾਰੀ ਤੱਕ ਐਕਸੈੱਸ ਪ੍ਰਦਾਨ ਕਰਦੇ ਹਨ। iPhone ’ਤੇ ਵੌਲਿਟ ਵਿੱਚ ਪਾਸਾਂ ਦੀ ਵਰਤੋਂ ਕਰੋ ਨੂੰ ਦੇਖੋ।

ਡਿਜੀਟਲ ID.(iOS 26.1) ਵੌਲਿਟ ਵਿੱਚ, ਡਿਜੀਟਲ ID ਬਣਾਓ ਜੋ ਪਾਸਪੋਰਟ ਰਾਹੀਂ ਤਸਦੀਕਸ਼ੁਦਾ ਹੋਵੇਗੀ। ਜਿਸ ਨੂੰ ਤੁਸੀਂ ਘਰੇਲੂ ਯਾਤਰਾ ਲਈ ਹਵਾਈ ਅੱਡਿਆਂ ਵਿੱਚ ਚੋਣਵੇਂ TSA ਚੈੱਕਪੁਆਇੰਟਾਂ ’ਤੇ ਜਾਂ ਸਹਿਯੋਗੀ ਐਪਾਂ ਜਾਂ ਵੈੱਬਸਾਈਟਾਂ ਵਿੱਚ ਪੇਸ਼ ਕਰ ਸਕਦੇ ਹੋ ਜਿਨ੍ਹਾਂ ਲਈ ਉਮਰ ਤਸਦੀਕ ਕਰਨ ਦੀ ਲੋੜ ਹੁੰਦੀ ਹੈ। ਦੇਖੋ: Digital ID ਜੋੜਨੀ (ਸਿਰਫ਼ ਯੂ.ਐੱਸ.).
ਪੂਰਵ-ਝਲਕ:ਪੂਰਵ-ਝਲਕ ਐਪ ਹੁਣ iPhone ’ਤੇ ਉਪਲਬਧ ਹੈ ਤਾਂ ਜੋ ਤੁਸੀਂ ਆਸਾਨੀ ਨਾਲ PDF ਦਸਤਾਵੇਜ਼ਾਂ ਅਤੇ ਚਿੱਤਰਾਂ ਨੂੰ ਦੇਖ, ਸੋਧ ਅਤੇ ਸਾਂਝਾ ਕਰ ਸਕੋ। ਪੂਰਵ-ਝਲਕ ਦੇ ਅੰਦਰੋਂ ਦਸਤਾਵੇਜ਼ ਸਕੈਨ ਕਰੋ, ਫ਼ਾਰਮ ਤੇਜ਼ੀ ਨਾਲ ਭਰਨ ਲਈ ਪੂਰਵ-ਝਲਕ ਵਿੱਚ ਸਵੈ-ਭਰੋ ਦੀ ਵਰਤੋਂ ਕਰੋ ਅਤੇ PDF ਅਤੇ ਚਿੱਤਰਾਂ ਨੂੰ ਵੱਖ-ਵੱਖ ਫ਼ਾਈਲ ਕਿਸਮਾਂ ਜਾਂ ਆਕਾਰ ਵਜੋਂ ਐਕਸਪੋਰਟ ਕਰੋ। iPhone ’ਤੇ ਪੂਰਵ-ਝਲਕ ਨਾਲ ਸ਼ੁਰੂ ਕਰਨਾ ਨੂੰ ਦੇਖੋ।

ਘੜੀ:ਆਪਣੇ ਰੋਜ਼ਾਨਾ ਅਲਾਰਮ ਲਈ ਆਪਣੀਆਂ ਸੌਣ ਦੀਆਂ ਆਦਤਾਂ ਮੁਤਾਬਕ ਵਿਉਂਤਬੱਧ ਸਨੂਜ਼ ਸਮਾਂ ਸੈੱਟ ਕਰੋ। ਅਲਾਰਮ ਲਗਾਓ ਨੂੰ ਦੇਖੋ।

ਐਕਸੈੱਸਬਿਲਟੀ।ਬ੍ਰੇਲ ਐਕਸੈੱਸ ਵਿੱਚ ਬ੍ਰੇਲ ਵਰਤੋਂਕਾਰ ਲਈ ਇੱਕ ਨਵਾਂ ਅਨੁਭਵ ਮਿਲਦਾ ਹੈ ਜਿਸ ਨਾਲ ਕਨੈਕਟ ਕੀਤੀ ਬ੍ਰੇਲ ਡਿਸਪਲੇ ਨਾਲ ਨੋਟ ਲੈਣ, ਦਸਤਾਵੇਜ਼-ਪੜ੍ਹਣ, ਲਾਈਵ ਕੈਪਸ਼ਨ ਦੇਖਣ ਹੋਰ ਬਹੁਤ ਕੁਝ ਦੀ ਸਹੂਲਤ ਮਿਲਦੀ ਹੈ। ਵਾਹਨ ਮੋਸ਼ਨ ਸੰਕੇਤ ਚਲਦੇ ਵਾਹਨਾਂ ਵਿੱਚ ਮੋਸ਼ਨ ਸਿੱਕਨੈੱਸ ਘਟਾਉਣ ਵਿੱਚ ਯਾਤਰੀਆਂ ਦੀ ਮਦਦ ਕਰਦੇ ਹਨ। ਤੁਸੀਂ ਕਿਸੇ ਹੋਰ ਵਿਅਕਤੀ ਦੇ ਡਿਵਾਈਸ ’ਤੇ ਆਰਜ਼ੀ ਤੌਰ ’ਤੇ ਆਪਣੀਆਂ ਐਕਸੈੱਸਬਿਲਟੀ ਸੈਟਿੰਗਾਂ ਦੀ ਵਰਤੋਂ ਵੀ ਕਰ ਸਕਦੇ ਹੋ। iPhone ’ਤੇ ਬ੍ਰੇਲ ਡਿਸਪਲੇ ਦੇ ਨਾਲ ਬ੍ਰੇਲ ਐਕਸੈੱਸ ਦੀ ਵਰਤੋਂ ਕਰਨੀ, ਵਾਹਨ ਵਿੱਚ ਸਵਾਰੀ ਕਰਦੇ ਸਮੇਂ iPhone ਦੀ ਵਧੇਰੇ ਆਰਾਮ ਨਾਲ ਵਰਤੋਂ ਕਰੋ ਅਤੇ iPhone ’ਤੇ ਕਿਸੇ ਹੋਰ ਡਿਵਾਈਸ ਨਾਲ ਆਪਣੀਆਂ ਐਕਸੈੱਸਬਿਲਟੀ ਸੈਟਿੰਗਾਂ ਨੂੰ ਸਾਂਝਾ ਕਰਨਾ ਨੂੰ ਦੇਖੋ।

ਪਰਿਵਾਰ:ਡਿਵਾਈਸ ਸੈੱਟ ਅੱਪ ਕਰਨ ਦੌਰਾਨ, ਮਾਪੇ ਇਹ ਨਿਰਧਾਰਤ ਕਰ ਸਕਦੇ ਹਨ ਕਿ ਕੀ ਉਹ 13–17 ਸਾਲ ਤੋਂ ਵੱਡੇ ਬੱਚੇ ਲਈ ਡਿਵਾਈਸ ਸੈੱਟ ਅੱਪ ਕਰ ਰਹੇ ਹਨ ਅਤੇ ਉਮਰ ਮੁਤਾਬਕ ਸੁਰੱਖਿਆ ਆਟੋਮੈਟਿਕਲੀ ਸਮਰੱਥ ਹੋ ਜਾਂਦੀ ਹੈ। iPhone ’ਤੇ ਐਪਾਂ ਨਾਲ ਉਮਰ ਦੀਆਂ ਸੀਮਾਵਾਂ ਸਾਂਝੀਆਂ ਕਰਨੀਆਂ ਨੂੰ ਦੇਖੋ।

ਡਾਇਰੀ:ਆਪਣੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਲਈ ਇੱਕ ਤੋਂ ਵੱਧ ਡਾਇਰੀਆਂ ਬਣਾਓ। ਜਿਵੇਂ ਹੀ ਤੁਸੀਂ ਲਿਖਦੇ ਹੋ, ਟੈਕਸਟ ਦੇ ਨਾਲ ਡਰਾਇੰਗ ਜੋੜੋ ਅਤੇ ਫਿਰ ਨਕਸ਼ੇ ’ਤੇ ਆਪਣੀਆਂ ਡਾਇਰੀ ਐਂਟਰੀਆਂ ਦਾ ਟਿਕਾਣਾ ਦੇਖੋ। ਕਈ ਡਾਇਰੀਆਂ ਬਣਾਉਣਾ, iPhone ’ਤੇ ਡਾਇਰੀ ਵਿੱਚ ਫ਼ਾਰਮੈਟਿੰਗ, ਤਸਵੀਰਾਂ ਅਤੇ ਹੋਰ ਚੀਜ਼ਾਂ ਜੋੜੋ ਅਤੇ iPhone ’ਤੇ ਆਪਣੇ ਡਾਇਰੀ ਇੰਦਰਾਜ ਦੇਖੋ ਅਤੇ ਖੋਜੋ ਨੂੰ ਦੇਖੋ।

CarPlay:ਨਵਾਂ ਡਿਜ਼ਾਈਨ CarPlay ਨੂੰ ਤੁਹਾਡੇ ਵੱਲੋਂ ਡਰਾਈਵ ਕਰਦੇ ਸਮੇਂ iPhone ਦੀ ਵਰਤੋਂ ਕਰਨਾ ਆਸਾਨ ਅਤੇ ਸੁਰੱਖਿਅਤ ਬਣਾਉਂਦਾ ਹੈ। ਸੁਨੇਹੇ ਐਪ ਵਿੱਚ Tapback ਨਾਲ ਡ੍ਰਾਈਵਿੰਗ ਦੌਰਾਨ ਤੁਹਾਡੇ ਵੱਲੋਂ ਪ੍ਰਾਪਤ ਕੀਤੇ ਸੁਨੇਹਿਆਂ ਦਾ ਤੁਰੰਤ ਜਵਾਬ ਦੇਣਾ ਆਸਾਨ ਹੋ ਜਾਂਦਾ ਹੈ। ਵਿਜੇਟ ਤੁਹਾਨੂੰ ਤੁਹਾਡੀਆਂ ਮਨਪਸੰਦ ਐਪਾਂ ਤੋਂ ਇੱਕ ਨਜ਼ਰ ਵਿੱਚ ਮੌਜੂਦਾ ਜਾਣਕਾਰੀ ਦਿਖਾਉਂਦੇ ਹਨ ਅਤੇ ਡੈਸ਼ਬੋਰਡ ’ਤੇ ਲਾਈਵ ਗਤੀਵਿਧੀਆਂ ਤੁਸੀਂ ਅਸਲ ਸਮੇਂ ਵਿੱਚ ਇਵੈਂਟਾਂ ਦਾ ਟ੍ਰੈਕ ਰੱਖ ਸਕਦੇ ਹੋ। Tapback ਨਾਲ ਪ੍ਰਤਿਕਿਰਿਆ ਕਰੋ, CarPlay ਲਈ ਵਿਜੇਟ ਨੂੰ ਜੋੜਨਾ ਅਤੇ CarPlay ਵਿੱਚ “ਲਾਈਵ ਗਤੀਵਿਧੀਆਂ” ਨੂੰ ਦੇਖਣਾ ਨੂੰ ਦੇਖੋ।
ਮੌਸਮ:ਆਪਣੇ ਸਮਾਰਟ ਸਟੈਕ ਵਿੱਚ ਆਗਾਮੀ ਮੰਜ਼ਿਲ ਲਈ ਮੌਸਮ ਵਿਜੇਟ ਜੋੜੋ। ਉਸ ਟਿਕਾਣੇ ਲਈ ਖ਼ਰਾਬ ਮੌਸਮ ਦੇ ਅਲਰਟ ਪ੍ਰਾਪਤ ਕਰਨ ਦਾ ਵਿਕਲਪ ਚੁਣੋ। ਸੁਝਾਏ ਟਿਕਾਣੇ ਲਈ ਮੌਸਮ ਸਬੰਧੀ ਸੂਚਨਾਵਾਂ ਪ੍ਰਾਪਤ ਕਰਨੀਆਂ ਨੂੰ ਦੇਖੋ।
iOS 26 ਲਈ ਤਰਕੀਬਾਂ ਨੂੰ ਜਾਣੋ। “ਸਲਾਹਾਂ” ਐਪ ਨਿਯਮਿਤ ਰੂਪ ਵਿੱਚ ਨਵੇਂ ਸੁਝਾਅ ਸ਼ਾਮਲ ਕਰਦੀ ਹੈ, ਜਿਸ ਨਾਲ ਤੁਸੀਂ ਆਪਣੇ iPhone ਤੋਂ ਵੱਧ ਤੋਂ ਵੱਧ ਲਾਹਾ ਲੈ ਸਕਦੇ ਹੋ। ਸਲਾਹਾਂ ਪ੍ਰਾਪਤ ਕਰੋ ਨੂੰ ਦੇਖੋ।
ਨੋਟ: ਤੁਹਾਡੇ iPhone ਦੇ ਮਾਡਲ, ਖੇਤਰ, ਭਾਸ਼ਾ ਅਤੇ ਨੈੱਟਵਰਕ ਪ੍ਰਦਾਤਾ ਮੁਤਾਬਕ ਨਵੇਂ ਫ਼ੀਚਰ ਅਤੇ ਐਪਾਂ ਵੱਖ-ਵੱਖ ਹੋ ਸਕਦੀਆਂ ਹਨ।